ਜਦੋਂ ਵੀ ਤੁਸੀਂ ਆਨਲਾਈਨ ਜਾਓ ਤਾਂ ਪੱਕਾ ਕਰੋ ਕਿ ਤੁਸੀਂ ਸੁਰੱਖਿਅਤ ਹੋ
ਨਵਾਂ Firefox ਵਰਤਣ ਲਈ ਧੰਨਵਾਦ ਹੈ। ਜਦੋਂ ਤੁਸੀਂ Firefox ਚੁਣਦੇ ਹੋ ਤਾਂ ਤੁਸੀਂ ਆਪਣੇ ਤੇ ਹਰੇਕ ਲਈ ਜ਼ਿਆਦਾ ਵਧੀਆ ਵੈੱਬ ਲਈ ਸਹਿਯੋਗ ਦਿੰਦੇ ਹੋ। ਹੁਣ ਖੁਦ ਨੂੰ ਸੁਰੱਖਿਅਤ ਬਣਾਉਣ ਲਈ ਅਗਲਾ ਕਦਮ ਲਵੋ।
ਆਪਣੇ-ਆਪ ਪਰਦੇਦਾਰੀ ਚੁਣੋ
ਕੰਪਨੀਆਂ ਤੁਹਾਡੇ ਨਿੱਜੀ ਡਾਟੇ ਲਈ ਨਾਜਾਇਜ਼ ਸੰਨ੍ਹ ਲਾਉਣ ਲਈ ਨਵੇਂ ਢੰਗ ਲੱਭਦੀਆਂ ਹਨ। ਤੁਹਾਨੂੰ ਸੁਰੱਖਿਅਤ ਬਣਾਉਣ ਲਈ ਨਵੇਂ ਢੰਗ ਲੱਭਣ ਦੇ ਮਕਸਦ ਲਈ ਡਟਿਆ ਰਹਿਣ ਵਾਲਾ ਇੱਕੋ-ਇੱਕ ਬਰਾਊਜ਼ਰ Firefox ਹੀ ਹੈ।
ਹਰ ਡਿਵਾਈਸ ਲਈ ਆਜ਼ਾਦੀ ਚੁਣੋ
Firefox Windows, iOS, Android, Linux… ਅਤੇ ਉਹਨਾਂ ਸਭ ਲਈ ਤੇਜ਼ ਅਤੇ ਸੁਰੱਖਿਅਤ ਹੈ। ਤੁਸੀਂ ਬਰਾਊਜ਼ਰਾਂ ਤੇ ਡਿਵਾਈਸ ਵਾਸਤੇ ਤੁਹਾਡੇ ਲਈ ਫ਼ੈਸਲੇ ਕੀਤੀ ਜਾਣ ਦੀ ਬਜਾਏ ਖੁਦ ਚੋਣ ਕਰਨ ਦੇ ਹੱਕਦਾਰ ਹੋ।
ਕਾਰਪੋਰੇਟ ਅਜ਼ਾਦੀ ਚੁਣੋ
Firefox ਹੀ ਸਿਰਫ਼ ਵੱਡਾ ਆਜ਼ਾਦ ਬਰਾਊਜ਼ਰ ਹੈ। Chrome, Edge ਅਤੇ Brave ਸਭ Google ਕੋਡ ਉੱਤੇ ਬਣਾਏ ਗਏ ਹਨ, ਜਿਸ ਦਾ ਅਰਥ ਹੈ ਕਿ ਇੰਟਰਨੈੱਟ ਉੱਤੇ Google ਨੂੰ ਹੋਰ ਵੀ ਵੱਧ ਕੰਟਰੋਲ ਦੇਣਾ।